खेल

ਮੁਹਾਲੀ ਦੀ ਲੜਕੀ ਨਿਹਾਰਿਕਾ ਵਸ਼ਿਸ਼ਟ ਖੇਡੇਗੀ ਵਰਲਡ ਯੂਨੀਵਰਸਟੀ ਗੇਮਜ਼

ਐਸ ਏ ਐਸ ਨਗਰ – ਵਰਲਡ ਯੂਨੀਵਰਸਿਟੀ ਗੇਮਜ਼ 2019 ਅਥਲੈਟਿਕਸ ਚੈਂਪੀਅਨਸ਼ਿਪ 3 ਤੋਂ 14 ਜੁਲਾਈ ਤੱਕ ਕਪੋਲੀ(ਇਟਲੀ) ਵਿਖੇ ਕਰਵਾਈ ਜਾ ਰਹੀ ਹੇ| ਇਸ ਚੈਪੀਅਨਸ਼ਿਪ ਵਿੱਚ ਮੁਹਾਲੀ ਦੀ ਨਿਹਾਰਿਕਾ ਵਸ਼ਿਸ਼ਟ ਟ੍ਰਿਪਲ ਜੰਪ ਈਵੈਂਟ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ| ਮੁਹਾਲੀ ਸ਼ਹਿਰ ਦੀ ਜੰਮਪਲ ਨਿਹਾਰਿਕਾ ਇਥੇ ਮੁਹਾਲੀ ਦੇ ਗਰਾਊਡ ਵਿੱਚ ਹੀ ਪਿਛਲੇ 8 ਸਾਲ ਤੋਂ ਜੀ ਜਾਨ ਨਾਲ ਮੁਹਾਲੀ ਦੇ ਸੀਨੀਅਰ ਅਥਲੈਟਿਕ ਕੋਚ ਸਵਰਨ ਸਿੰਘ ਦੇ ਕੋਲ ਪ੍ਰੈਕਟਿਸ ਕਰ ਰਹੀ ਹੈ| ਡੀ ਏ.ਵੀ ਕਾਲਜ ਸੈਕਟਰ -10 ਵਿੱਚ ਐਮ.ਏ(ਇੰਗਲਿਸ਼) ਦੀ ਪੜ੍ਹਾਈ ਕਰ ਰਹੀ ਨਿਹਾਰਿਕਾ ਪਿਛਲੇ 4 ਸਾਲਾਂ ਤੋਂ ਕੁਲ ਹਿੰਦ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰ ਰਹੀ ਹੈ| ਇਹ ਪਹਿਲਾ ਮੌਕਾ ਹੈ ਕਿ ਵਰਲਡ ਯੂਨੀਵਰਸਿਟੀ ਗੇਮਜ਼ ਲਈ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਭੁਵਨੇਸ਼ਵਰ (ਉੜੀਸਾ) ਵਿੱਚ ਭਾਰਤੀ ਟੀਮ ਦੀ ਹੋਈ ਸਲੈਕਸ਼ਨ ਵਿੱਚ ਨਿਹਾਰਿਕਾ ਨੇ ਆਪਣੀ ਜਗ੍ਹਾ ਪੱਕੀ ਕੀਤੀ ਹੈ|ਨਿਹਾਰਿਕਾ ਦੇ ਕੋਚ ਸ੍ਰ. ਸਵਰਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸੀਜਨ ਵਿੱਚ ਅਥਲੈਟਿਕਸ ਫੈਡਰੇਸ਼ਨ ਕੱਪ ਇੰਡੀਆ ਦੁਆਰਾ ਕਰਵਾਈਆਂ ਗਈਆਂ ਕੌਮੀ ਪ੍ਰਤੀਯੋਗਤਾਵਾਂ ਇੰਡੀਅਨ ਗ੍ਰਾਂਡ ਪਰਿਕਸ ਅਤੇ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਜ਼ਬਰਦਸਤ ਪ੍ਰਫੋਰਮੈਂਸ ਦਾ ਮੁਜਾਹਰਾ ਕਰਦੇ ਹੋਏ ਪੰਜਾਬ ਲਈ ਕਾਂਸੀ ਅਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ| ਭੁਵਨੇਸ਼ਵਰ ਵਿੱਚ ਆਪਣੀ ਕੈਰੀਅਰ ਬੈਸਟ ਪ੍ਰਫੋਰਮੈਸ ਦਿੰਦੇ ਹੋਏ 13.17 ਮੀਟਰ ਤੀਹਰੀ ਛਾਲ ਲਗਾ ਕੇ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ| ਉਹਨਾਂ ਕਿਹਾ ਕਿ ਮੁਹਾਲੀ ਜਿਲ੍ਹੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਅਥਲੈਟਿਕਸ ਵਿੱਚ ਇੱਥੋਂ ਦੀ ਇੱਕ ਲੜਕੀ ਨੇ ਕਿਸੇ ਵਰਲਡ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਮੌਕਾ ਹਾਸਲ ਕੀਤਾ ਹੈ|ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚਣ ਤੇ ਨਿਹਾਰਿਕਾ ਦੇ ਕੋਚ ਅਤੇ ਹੋਰ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ| ਕੋਚ ਸਵਰਨ ਸਿੰਘ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਬੱਚੇ ਪੂਰੀ ਤਨਦੇਹੀ ਨਾਲ ਖੇਡਣ ਤਾਂ ਇੱਥੋਂ ਹੋਰ ਵੀ ਅਥਲੀਟ ਅਜਿਹੀਆਂ ਮੱਲਾਂ ਮਾਰ ਸਕਦੇ ਹਨ|

Click to comment

Leave a Reply

Your email address will not be published.

nine − 7 =

Most Popular

To Top